ਭਾਰਤ ਬਨਾਮ ਇੰਗਲੈਂਡ ਇੱਕ ਦਿਨਾ, ਟੀ-20 ਟੀਮ ਦੀ ਘੋਸ਼ਣਾ, ਰਹਾਣੇ ਸਮੇਤ 6 ਖਿਡਾਰੀ ਹੋਏ ਟੀਮ ਵਿੱਚੋਂ ਬਾਹਰ - Viral Punjab

Breaking

Post Top Ad

Post Top Ad

Friday, May 25, 2018

ਭਾਰਤ ਬਨਾਮ ਇੰਗਲੈਂਡ ਇੱਕ ਦਿਨਾ, ਟੀ-20 ਟੀਮ ਦੀ ਘੋਸ਼ਣਾ, ਰਹਾਣੇ ਸਮੇਤ 6 ਖਿਡਾਰੀ ਹੋਏ ਟੀਮ ਵਿੱਚੋਂ ਬਾਹਰ


ਭਾਰਤ ਅਤੇ ਇੰਗਲੈਂਡ ਦਾ ਦੌਰਾ 3 ਜੁਲਾਈ 2018 ਤੋਂ ਸ਼ੁਰੂ ਹੋਣ ਵਾਲਾ ਹੈ। ਅਤੇ ਇਸ ਦੌਰੇ ਵਿੱਚ 5 ਟੈੱਸਟ, 3 ਇੱਕ ਦਿਨਾ ਅਤੇ 3 ਟੀ-20 ਮੈਚ ਖੇਡੇ ਜਾਣਗੇ। ਇਸ ਦੌਰੇ ਦੇ ਲਈ ਭਾਰਤੀ ਟੀਮ ਦੀ ਘੋਸ਼ਣਾ ਵੀ ਕਰ ਦਿੱਤੀ ਗਈ ਹੈ। 3 ਜੁਲਾਈ ਤੋਂ 8 ਜੁਲਾਈ 2018 ਤੱਕ ਪਹਿਲੇ ਟੀ-20 ਮੈਚ ਖੇਡੇ ਜਾਣਗੇ।
ਪਹਿਲਾ ਟੀ-20 ਮੈਚ 3 ਜੁਲਾਈ 2018 ਨੂੰ ਔਲਡ ਟ੍ਰੇਫਰਡ ਮੈਦਾਨ ਮੈਨਚੇਸਟਰ ਤੇ ਭਾਰਤੀ ਸਮੇਂ ਦੇ ਮੁਤਾਬਕ ਰਾਤ 10 ਵਜੇ ਖੇਡਿਆਂ ਜਾਵੇਗਾ। 6 ਜੁਲਾਈ ਨੂੰ ਭਾਰਤੀ ਸਮੇਂ ਦੇ ਅਨੁਸਾਰ ਰਾਤ 10 ਵਜੇ ਤੋਂ ਸੋਫਿਆ ਗਾਰਡਸ ਕਾਰਡਿਫ ਪਰ ਦੂਜਾ ਅਤੇ 8 ਜੁਲਾਈ ਨੂੰ ਭਾਰਤੀ ਸਮੇਂ ਦੇ ਮੁਤਾਬਿਕ ਸ਼ਾਮ 6:30 ਵਜੇ ਤੋਂ ਕਾਉਂਟੀ ਗਾਰਡਨ ਬਿਰਸਟਲ ਤੇ ਖੇਡਿਆ ਜਾਵੇਗਾ।
ਟੀ-20 ਮੈਚਾਂ ਤੋਂ ਬਾਅਦ ਇਕ ਰੋਜਾ ਸੀਰੀਜ 12 ਜੁਲਾਈ ਤੋਂ 17 ਜੁਲਾਈ ਤਕ ਖੇਡੀ ਜਾਵੇਗੀ। ਪਹਿਲਾ ਇਕ ਰੋਜਾ ਮੈਚ 12 ਜੁਲਾਈ ਨੂੰ ਟ੍ਰੇਂਟ ਬਿਰਜ ਮੈਦਾਨ ਤੇ ਭਾਰਤੀ ਸਮੇਂ ਮੁਤਾਬਕ ਸ਼ਾਮ 5 ਵਜੇ ਸ਼ੁਰੂ ਹੋਵੇਗਾ। ਦੂਜਾ ਮੈਚ 14 ਜੁਲਾਈ ਨੂੰ ਭਾਰਤੀ ਸਮੇਂ ਮਤਾਬਿਕ ਦੁਪਹਿਰ 3:30 ਵਜੇ ਲਾਂਰਡਸ ਮੈਦਾਨ ਲੰਡਨ ਵਿੱਚ ਖੇਡਿਆ ਜਾਵੇਗਾ ਅਤੇ ਆਖਰੀ ਮੈਚ 17 ਜੁਲਾਈ ਭਾਰਤੀ ਸਮੇਂ ਮੁਤਾਬਿਕ ਸ਼ਾਮ 5 ਵਜੇ ਹੇਡਿੰਗਲੇ ਮੈਦਾਨ ਲੀਡਸ ਤੇ ਖੇਡਿਆ ਜਾਵੇਗਾ।
ਇੱਕ ਰੋਜਾ ਸੀਰੀਜ ਤੇ ਬਾਅਦ 14 ਦਿਨ ਦਾ ਬਰੇਕ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਟੈੱਸਟ ਮੈਚ ਸ਼ੁਰੂ ਹੋਣਗੇ। ਪਹਿਲਾ ਟੈੱਸਟ ਮੈਚ ਬਰਮਿੰਗਮ ਦੇ ਏਜਬੇਸਟਨ ਮੈਦਾਨ ਤੇ 1 ਅਗਸਤ ਨੂੰ ਖੇਡਿਆਂ ਜਾਵੇਗਾ। ਦੁਜਾ ਮੈਚ 9 ਅਗਸਤ ਨੂੰ ਲੰਡਨ ਦੇ ਲਾਂਰਡਸ ਮੈਦਾਨ ਵਿੱਚ ਹੋਵੇਗਾ। ਤੀਜਾ ਮੈਚ ਸਟ੍ਰੇਟ ਬ੍ਰਿਜ ਮੈਦਾਨ, ਨਾਂਟਿੰਗਨ ਵਿੱਚ 18 ਅਗਸਤ ਨੂੰ ਖੇਡਿਆ ਜਾਵੇਗਾ ਅਤੇ ਚੌਥਾ ਟੈਸਟ ਮੈਚ 30 ਅਗਸਤ ਨੂੰ ਦ ਰੋਜ ਬਾਂਲ ਤੇ ਸਾਉਥੇਂਪਟਨ ਦੇ ਮੈਦਾਨ ਦੇ ਖੇਡਿਆ ਜਾਵੇਗਾ।
ਇੰਗਲੈਂਡ ਦੇ ਟੀ-20 ਦੌਰੇ ਦੇ 16 ਖਿਡਾਰਿਆਂ ਦੀ ਟੀਮ ਸਾਹਮਣੇ ਆ ਚੁੱਕੀ ਹੈ। ਟੀਮ ਵਿੱਚ ਸੁੰਦਰ ਅਤੇ ਉਮੇਸ਼ ਨੇ ਵਾਪਸੀ ਕੀਤੀ ਹੈ। ਅਤੇ ਪਹਲੀ ਵਾਰ ਨੀਲੀ ਜਰਸੀ ਵਿੱਚ ਸਾਨੂੰ ਤੇਜ਼ ਗੇਂਦਬਾਜ ਸਿਦਾਰਥ ਕੌਲ ਦਿਖਾਈ ਦੇਣਗੇ। ਇਸ ਟੀਮ ਵਿੱਚ ਜੇਦੇਵ ਉਨਾਦਕਟ, ਅਕਸ਼ਰ ਪਟੇਲ ਅਤੇ ਸ਼ਰਾਦੁਲ ਥਾਕੁਰ ਵੀ ਦਿਖਾਈ ਦੇਣਗੇ।
ਇਸ ਟੀਮ ਵਿੱਚ ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਰ, ਰੋਹਿਤ ਸ਼ਰਮਾ, ਹੋਕੇਸ਼, ਸੁਰੇਸ਼ ਰੈਨਾ, ਮਨੀਸ਼ ਪਾਂਡੇ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਦਿਨੇਸ਼ ਕਾਰਤਿਕ, ਹਾਰਦਿਕ ਪਾਣਡਿਯਾ, ਯੁਜਵੇਂਦਰ ਚਾਹਲ, ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾ, ਉਮੇਸ਼ ਯਾਦਵ ਅਤੇ ਸਿਦਾਰਥ ਕੌਲ ਹੈ।
ਉਥੇ ਇੱਕ ਰੋਜਾ ਸੀਰੀਜ ਵਿੱਚ ਅਫਰੀਕਾ ਦੌਰੇ ਤੇ ਰਹਾਨੇ, ਮਨੀਸ਼ ਪਾਂਡੇ, ਕੇਦਾਰ ਯਾਦਵ, ਮੁਹੰਮਦ ਸ਼ਾਮੀ, ਅਕਸ਼ਰ ਪਟੇਲ, ਸ਼ਰਾਦੁਲ ਠਾਕੁਰ ਨੂੰ ਬਾਹਰ ਰੱਖਿਆ ਹੈ। ਕੇਦਾਰ ਯਾਦਵ ਨੂੰ ਅਨਫੀਟ ਦੀ ਵਜ੍ਹਾ ਨਾਲ ਬਾਹਰ ਬਿਠਾਇਆ ਹੈ। ਉਥੇ ਬਾਕੀ ਖਿਡਾਰੀਆਂ ਨੂੰ ਫਲਾਪ ਪ੍ਰਦਰਸ਼ ਦੇ ਕਾਰਨ ਬਾਹਰ ਰੱਖਿਆ ਹੈ।
ਕੁਝ ਪੁਰਾਣੇ ਖਿਡਾਰਿਆਂ ਦੀ ਇੱਕ ਦਿਨਾ ਮੈਚਾਂ ਵਿੱਚ ਵਾਪਸੀ ਹੋਈ ਹੈ। ਚੰਗਾ ਪ੍ਰਦਰਸ਼ਨ ਕਰਨ ਕਰਕੇ ਅੰਬਾਤੀ ਰਾਇਡੂ, ਲੋਕੇਸ਼ ਰਾਹੁਲ, ਸ਼ਰੇਸ਼ ਅਯਿਰ, ਸਿਦਾਰਥ ਕੌਲ, ਉਮੇਸ਼ ਯਾਦਵ ਅਤੇ ਵਾਸ਼ਿੰਗਟਨ ਸੁੰਦਰ ਨੂੰ ਜਗ੍ਹਾਂ ਮਿਲੀ ਹੈ ਅਤੇ ਇਸ ਤੋਂ ਇਲਾਵਾ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਦਿਨੇਸ਼ ਕਾਰਤਿਕ, ਮਹਿੰਦਰ ਸਿੰਘ ਧੋਨੀ, ਹਾਰਦਿਕ ਪੰਡਿਯਾ, ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦ ਟੀਮ ਵਿੱਚ ਸ਼ਾਮਿਲ ਹਨ।

No comments:

Post a Comment

Post Top Ad