ਕਾਂਗਰਸ ਤੇ ਅਕਾਲੀਆਂ ਦੀ ਅਸਲੀ ਹਕੀਕਤ ਪੜ੍ਹੋ 1984 ਬਾਰੇ ਇਤਿਹਾਸ ਨਾਲ ਜੁੜੀ - Viral Punjab

Breaking

Post Top Ad

Post Top Ad

Sunday, June 10, 2018

ਕਾਂਗਰਸ ਤੇ ਅਕਾਲੀਆਂ ਦੀ ਅਸਲੀ ਹਕੀਕਤ ਪੜ੍ਹੋ 1984 ਬਾਰੇ ਇਤਿਹਾਸ ਨਾਲ ਜੁੜੀ

ਪੰਜਾਬ ਦੇ ਅਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 20 ਜੁਲਾਈ 1978 ਨੂੰ ਇਸ ਸਤਲੁਜ ਜਮਨਾ ਲਿੰਕ ਨਹਿਰ ਲਈ ਜਮੀਨ ਹਾਸਲ ਕਰਨ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਅਤੇ ਹਰਿਆਣਾ ਵਿਧਾਨ ਸਭਾ ਵਿੱਚ 1 ਮਾਰਚ 1978 ਨੂੰ ਪ੍ਰਕਾਸ ਸਿੰਘ ਬਾਦਲ ਦਾ ਇਸ ਲਈ ਵਿਸੇਸ਼ ਧੰਨਵਾਦ ਕੀਤਾ, ਜੋ ਹਰਿਆਣਾ ਵਿਧਾਨ ਸਭਾ ਦੇ ਰਿਕਾਰਡ ਵਿੱਚ ਦਰਜ ਹੈ। ਇਸ ਉਪਰੰਤ 8 ਅਪ੍ਰੈਲ 1982 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਟਿਆਲਾ ਦੇ ਕਪੂਰੀ ਪਿੰਡ ਵਿੱਚ ਸਤਲੁਜ ਜਮਨਾ ਲਿੰਕ ਨਹਿਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਤੋਂ ਕਾਂਗਰਸੀ ਐਮ. ਪੀ ਹੁੰਦਿਆਂ ਇੰਦਰਾ ਗਾਂਧੀ ਦਾ ਸਵਾਗਤ ਕੀਤਾ ਅਤੇ ਇਸ ਸਬੰਧੀ ਅਖਬਾਰਾਂ ਵਿੱਚ ਬਕਾਇਦਾ ਇਸਤਿਹਾਰ ਵੀ ਛਪਵਾਏ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਇਸ ਮੁੱਦੇ ਤੇ ਰਾਜਨੀਤੀ ਕਰਦਿਆਂ ਕਮਿਊਨਿਸਟਾਂ ਨਾਲ ਮਿਲਕੇ ਕਪੂਰੀ ਵਿਖੇ ਮੋਰਚਾ ਲਾ ਲਿਆ, ਜੋ ਕਪੂਰੀ ਵਿਖੇ ਚੱਲ ਨਾ ਸਕਿਆ ਅਤੇ ਅਕਾਲੀ ਇਸ ਮੋਰਚੇ ਨੂੰ ਇਥੋਂ ਚੁੱਕੇ ਅੰਮ੍ਰਿਤਸਰ ਸਾਹਿਬ ਲੈ ਗਏ ਅਤੇ ਕਮਿਊਨਿਸਟ ਅਕਾਲੀਆਂ ਅਤੇ ਇਸ ਮੋਰਚੇ ਤੋਂ ਕਿਨਾਰਾ ਕਰ ਗਏ। ਉਸ ਸਮੇਂ ਪੰਜਾਬ ਦੀ ਰਾਜਨੀਤੀ ਵਿੱਚ ਦਮਦਮੀ ਟਕਸਾਲ ਦੇ ਚੌਦਵੇਂ ਮੁੱਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪੂਰੀ ਚੜਤ ਸੀ ਅਤੇ ਅਕਾਲੀਆਂ ਨੇ ਆਪਣਾ ਮੋਰਚਾ ਫੇਲ ਹੁੰਦਿਆਂ ਦੇ ਸੰਤ ਭਿੰਡਰਾਂਵਾਲਿਆਂ ਦੀ ਸਹਾਇਤਾ ਮੰਗ ਲਈ। ਸੰਤ ਜਰਨੈਲ ਸਿੰਘ ਨੇ ਆਨੰਦਪੁਰ ਸਾਹਿਬ ਦੇ ਮਤੇ ਸਮੇਤ ਸਿੱਖਾਂ ਦੀਆਂ ਹੋਰ ਮੰਗਾਂ ਇਸ ਵਿੱਚ ਸਾਮਲ ਕਰਦਿਆਂ, ਇਸ ਸਰਤ ਤੇ ਹਮਾਇਤ ਦੇ ਦਿੱਤੀ ਕਿ ਸਾਰੀਆਂ ਮੰਗਾਂ ਦਾ ਪੂਰਤੀ ਤੱਕ ਇਹ ਕਪੂਰੀ ਮੋਰਚਾ ਹੁਣ ਧਰਮ ਯੁੱਧ ਮੋਰਚੇ ਦੇ ਰੂਪ ਵਿੱਚ ਲੜਿਆ ਜਾਵੇਗਾ, ਪਰ ਅਕਾਲੀਆਂ ਦੀ ਮਨਸਾ ਤਾਂ ਇਸ ਮੋਰਚੇ ਰਾਹੀਂ ਸੱਤਾ ਪ੍ਰਾਪਤੀ ਤੱਕ ਹੀ ਸੀਮਤ ਸੀ ਅਤੇ ਜਦੋਂ ਅਕਾਲੀਆਂ ਨੂੰ ਲੱਗਣ ਲੱਗ ਪਿਆ ਕਿ ਸੰਤ ਜਰਨੈਲ ਸਿੰਘ ਉਹਨਾਂ ਦੀ ਸੱਤਾ ਪ੍ਰਾਪਤੀ ਦੇ ਰਾਹ ਵਿੱਚ ਰੋੜਾ ਬਣ ਸਕਦਾ ਹੈ ਤਾਂ ਅਕਾਲੀ ਉਸ ਤੋਂ ਕਿਨਾਰਾ ਕਰਕੇ ਸਾਕਾ ਦਰਬਾਰ ਸਾਹਿਬ ਮੌਕੇ ਯੋਜਨਾਵੱਧ ਤਰੀਕੇ ਨਾਲ ਬਾਹਾਂ ਖੜੀਆਂ ਕਰਕੇ ਬਾਹਰ ਆ ਗਏ ਅਤੇ ਇਸ ਉਪਰੰਤ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਅਤੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਪਿੱਛੇ ਇਨ੍ਹਾਂ ਦੇ ਧਿਰਾ ਕਾਂਗਰਸ ਤੇ ਅਕਾਲੀ ਦੱਲ ਦੋਹਾਂ ਦਾ ਵੱਡਾ ਹੱਥ ਸੀ। ਇਹ ਬਸ ਵੋਟਾਂ ਦੇ ਭੁੱਖੇ ਹਨ। ਇਹਨਾਂ ਹੋਰ ਨੂੰ ਸਿਰਫ਼ ਸੱਤਾ ਨਾਲ ਪਿਆਰ ਹੈ ਉਸ ਲਈ ਇਹ ਕੁਝ ਵੀ ਕਰ ਸਕਦੇ ਹਨ। ਇਹਨਾਂ ਦਾ ਕੋਈ ਧਰਮ ਨਹੀਂ ਹੈ। ਸੋਚ ਇਹਨਾਂ ਦੀਆਂ ਬਕਵਾਸ ਗੱਲਾਂ ਤੋਂ ਬਚੋ। ਇਹ ਇੱਕ ਫਿਰਕੇ ਨੂੰ ਦੂਸਰੇ ਫਿਰਕੇ ਵਿੱਚ ਲਖਾਉਣ ਲਈ ਜਿੰਮੇਵਾਰ ਹਨ।

No comments:

Post a Comment

Post Top Ad