ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਣ ਨਾਲ ਇਸ ਦੀ ਕੀਮਤ 80 ਰੁਪਏ ਤੋਂ ਵੀ ਪਾਰ ਪਹੁੰਚ ਗਈ ਹੈ। ਆਓ ਜਾਣਦੇ ਹਾਂ ਦੁਨਿਆਂ ਵਿੱਚ ਉਹ ਕਿਹੜੇ-ਕਿਹੜੇ ਦੇਸ਼ ਹਨ ਜਿਨ੍ਹਾਂ ਵਿੱਚ ਪੈਟਰੋਲ ਦੀ ਕੀਮਤ ਕਾਫੀ ਘੱਟ ਹੈ...
ਵੇਨੇਜੁਏਲਾ- ਵੇਨੇਜੁਏਲਾ ਵਿੱਚ ਪੈਟਰੋਲ ਦੀ ਕੀਮਤ 0.68 ਰੁਪਏ ਪ੍ਰਤੀ ਲੀਟਰ ਹੈ। ਜਦਕਿ ਭਾਰਤ ਵਿੱਚ ਇਸ ਤੋਂ 100 ਗੁਣਾ ਤੋਂ ਵੀ ਜਿਆਦਾ ਹੈ।
ਇਰਾਨ- ਇਰਾਨ ਵਿੱਚ ਪੈਟਰੋਲ ਦੀ ਕੀਮਤ 20.43 ਰੁਪਏ ਹੈ।
ਸੁਡਾਨ- ਸੁਡਾ ਵਿੱਚ ਪੈਟਰੋਲ ਦੀ ਕੀਮਤ 22.67 ਰੁਪਏ ਪ੍ਰਤੀ ਲੀਟਰ ਹੈ।
ਕੁਵੈਤ- ਕੁਵੈਤ ਵਿੱਚ ਪੈਟਰੋਲ ਦੀ ਕੀਮਤ 23.83 ਰੁਪਏ ਪ੍ਰਤੀ ਲੀਟਰ ਹੈ।
ਅਲਜੇਰਿਆ- ਅਲਜੇਰਿਆ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 24.51 ਰੁਪਏ ਹੈ।
ਪਾਕਿਸਤਾਨ- ਪਾਕਿਸਤਾਨ ਵਿੱਚ ਪੈਟਰੋਲ ਦੀ ਕੀਮਤ 49.47 ਰੁਪਏ ਹੈ।
ਸਭ ਤੋਂ ਮਹਿੰਗਾ ਪੈਟਰੋਲ ਵੇਚਣ ਵਾਲੇ ਦੇਸ਼ਾ ਦੀ ਗੱਲ ਕਰੀਏ ਤਾ ਆਈਸਲੈਂਡ ਵਿੱਚ 145, ਹਾਨਗ-ਕਾਨਗ ਵਿੱਚ 144, ਨਾਰਵੇ ਵਿੱਚ 139, ਨੀਦਰਲੈਂਡ ਵਿੱਚ 133 ਅਤੇ ਡੇਨਮਾਰਕ ਵਿੱਚ 132 ਰੁਪਏ ਪ੍ਰਤੀ ਲੀਟਰ ਹੈ।
ਸਾਡੇ ਗਵਾਂਡੀ ਦੇਸ਼ਾਂ ਦੀ ਗੱਲ ਕਰੀਏ ਤਾਂ ਨੇਪਾਲ ਵਿੱਚ 69, ਸ਼੍ਰੀ ਲੰਕਾ ਵਿੱਚ 64, ਭੂਟਾਨ ਵਿੱਚ 57, ਬੰਗਲਾਦੇਸ਼ ਵਿੱਚ 71, ਚੀਨ ਵਿੱਚ 81 ਰੁਪਏ ਪ੍ਰਤੀ ਲੀਟਰ ਪੈਟਰੋਲ ਦੀ ਕੀਮਤ ਹੈ।
No comments:
Post a Comment