ਹੈਲਥ ਡੈਸਕ। ਕੇਰਲ ਦੇ ਕੋਝੀਕੋਡ ਵਿੱਚ ਨਿਪਾਹ ਵਾਇਰਸ ਨਾਲ 16 ਲੋਕਾਂ ਦੀ ਮੌਤ ਹੋ ਗਈ ਹੈ। ਇਕ ਲੋਕਾਂ ਤੇ ਇਸਦਾ ਖਤਰਾ ਹੁਣ ਬਣਿਆ ਹੋਇਆ ਹੈ, ਇਲਾਜ ਜਾਰੀ ਹੈ। ਸਰਕਾਰੀ ਹੈਲਥ ਡਿਪਾਰਟਮੈਂਟ ਨੇ ਇਸ ਖਤਰਨਾਕ ਵਾਇਰਸ ਨੂੰ ਲੈ ਕੇ ਅਲਰਟ ਵੀ ਜਾਰੀ ਕਰ ਦਿੱਤਾ ਹੈ। ਹੁਣ ਇਹ ਵਾਇਰਸ ਕੇਰਲ ਵਿੱਚ ਫੈਲਿਆ ਹੋਇਆ ਹੈ। ਇਸਦੇ ਵਧਣ ਦੀ ਸੰਭਾਵਨਾ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ ਹੈ। ਦੱਸ ਦਈਏ ਕੀ ਪਹਿਲਾਂ ਵੀ 2001 ਅਤੇ 2007 ਵਿੱਚ ਪੱਛਮੀ ਬੰਗਾਲ ਵਿੱਚ ਇਸ ਵਾਇਰਸ ਨੇ ਅਟੈਕ ਕੀਤਾ ਸੀ। ਇਸ ਦੌਰਾਨ 50 ਲੋਕਾਂ ਦੀ ਮੌਤ ਹੋਈ ਸੀ।
ਕੀ ਕਹਿੰਦੇ ਹਨ ਡਾਕਟਰ?
ਬੰਬੇ ਹਾਸਪਤਾਲ ਦੇ ਜਨਰਲ ਫਿਜਿਸ਼ਿਅਨ ਡਾ. ਮਨੀਸ਼ ਜੈਨ ਦਾ ਕਹਿਣਾ ਹੈ ਕਿ ਜਾਨਵਰਾਂ ਤੋਂ ਇਨਸਾਰ ਵਿੱਚ ਫੈਲਣ ਵਾਲਾ ਇਹ ਵਾਇਰਸ ਇੰਨਾ ਖਤਰਨਾਕ ਹੈ ਕਿ ਇਸ ਨਾਲ ਕੁਝ ਹੀ ਦਿਨਾਂ ਵਿੱਚ ਵਿਅਕਤੀ ਦੀ ਮੌਤ ਤਕ ਹੋ ਸਕਦੀ ਹੈ। ਜਦ ਇਹ ਵਾਇਰਸ ਸਰੀਰ ਵਿੱਚ ਆ ਜਾਦਾਂ ਹੈ ਤਾਂ ਸਰੀਰ ਤੇ ਇਸਦੇ ਸੰਕੇਤ ਨਜ਼ਰ ਆਉਣ ਲੱਗ ਪੈਂਦੇ ਹਨ। ਜੇ ਸਮੇਂ ਰਹਿੰਦੀਆਂ ਇਨ੍ਹਾਂ ਸੰਕੇਤਾ ਦੀ ਪਹਿਚਾਣ ਕਰਕੇ ਇਲਾਜ ਕੀਤਾ ਜਾਵੇ ਤਾਂ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ ਨਾਲ ਹੀ ਜਿਸ ਖੇਤਰ ਵਿੱਚ ਇਸ ਵਾਇਰਸ ਦਾ ਖਤਰਾ ਹੋਵੇ ਉਥੋਂ ਦੇ ਲੋਕਾਂ ਕੁਝ ਸਾਵਧਾਨਿਆਂ ਵਰਤ ਲੈਣ ਤਾਂ ਇਸ ਤੋਂ ਬਚ ਸਕਦੇ ਹਨ।
ਇਵੇਂ ਪਿਆ ਇਸ ਵਾਇਰਸ ਦਾ ਨਾਮ
ਸਭ ਤੋਂ ਪਹਿਲਾਂ ਇਸ ਵਾਇਰਸ ਦੀ ਜਾਣਕਾਰੀ ਕਰੀਬ 20 ਸਾਲ ਪਹਿਲਾਂ 1998 ਵਿੱਚ ਮਲੇਸ਼ਿਆ ਦੇ ਕਾਮਪੁੰਗ ਸੁੰਗੇਈ ਨਿਪਾ ਵਿੱਚ ਮਿਲੀ ਸੀ। ਬਾਅਦ ਵਿੱਚ ਇਸ ਜਗ੍ਹਾਂ ਦੇ ਨਾਮ ਤੇ ਹੀ ਇਸ ਵਾਇਰਸ ਨੂੰ ਉਥੋਂ ਦੇ ਡਾਕਟਰਾਂ ਨੇ ਨਿਪਾ ਨਾਮ ਦੇ ਦਿੱਤਾ। ਮੈਡਿਕਲ ਸ਼ਬਦਾ ਵਿੱਚ NiV ਕਿਹਾ ਜਾਂਦਾ ਹੈ। ਮਲੇਸ਼ੀਆ ਵਿੱਚ ਸੁਅਰਾਂ ਵਿੱਚ ਵੀ ਇਹ ਵਾਇਰਸ ਪਾਇਆ ਗਿਆ ਸੀ।
No comments:
Post a Comment