ਦੋਸਤੋ ਪੁਰਾਤਨ ਗ੍ਰੰਥਾਂ ਦੇ ਮੁਤਾਬਿਕ ਭਗਵਾਨ ਸ਼ਿਵ ਨੇ ਆਪਣੀ ਪਤਨੀ ਪਾਰਵਤੀ ਜੀ ਨੂੰ ਕਈ ਅਜਿਹੀਆਂ ਗੱਲਾਂ ਦੱਸਿਆਂ ਸਨ ਜੋ ਕਲਯੁੱਗ ਵਿੱਚ ਬਹੁਤ ਕੰਮ ਆ ਸਕਦੀਆਂ ਹਨ। ਇਹ ਗੱਲਾਂ ਹਰ ਮਨੁੱਖ ਦੇ ਲਈ ਉਪਯੋਗੀ ਸਾਬਤ ਹੋ ਸਕਦੀਆਂ ਹਨ। ਇਹਨਾਂ ਦਾ ਪਾਲਣ ਕਲਯੁੱਗ ਵਿੱਚ ਹਰ ਕਿਸੇ ਨੂੰ ਕਰਨਾ ਚਾਹੀਦਾ ਹੈ। ਤਾਂ ਆਉ ਦੱਸਦੇ ਹਾਂ ਉਹ ਪੰਜਾਂ ਗੱਲਾਂ ਕੀ ਹਨ।
1. ਭਗਵਾਨ ਸ਼ਿਵ ਨੇ ਪਹਿਲੀ ਗੱਲ ਦੱਸੀ ਸੀ ਕਿ ਮਨੁੱਖ ਦੇ ਲਈ ਸਭ ਤੋਂ ਵੱਡਾ ਧਰਮ ਸਚ ਬੋਲਣਾ ਹੈ ਜਾਂ ਉਸ ਦਾ ਸਾਥ ਦੇਣਾ ਹੈ ਅਤੇ ਸਭ ਤੋਂ ਵੱਡਾ ਪਾਪ ਹੈ ਝੂਠ ਬੋਲਣਾ ਜਾਂ ਫਿਰ ਉਸਦਾ ਸਾਥ ਦੇਣਾ। ਕਿਉਂਕਿ ਝੂਠ ਬੋਲਣ ਜਾਂ ਉਸਦਾ ਸਾਥ ਦੇਣ ਵਾਲਾ ਮਨੁੱਖ ਦੀ ਬਰਬਾਦੀ ਦਾ ਕਾਰਨ ਬਣ ਸਕਦਾ ਹੈ।
2. ਹਰ ਵਿਆਕਤੀ ਨੂੰ ਕਿਸੇ ਵੀ ਕੰਮ ਦਾ ਗਵਾਹ ਆਪ ਨੂੰ ਹੀ ਬਣਾਉਣਾ ਚਾਹੀਦਾ ਹੈ, ਭਾਂਵੇ ਉਹ ਚੰਗਾ ਹੋਵੇ ਜਾਂ ਬੁਰਾ। ਕਈ ਵਿਆਕਤੀਆਂ ਦੇ ਮਨ ਵਿੱਚ ਇਹ ਭਾਵ ਰਹਿੰਦਾ ਹੈ ਕਿ ਉਨ੍ਹਾਂ ਨੂੰ ਗਲਤ ਕੰਮ ਕਰਦਿਆਂ ਕੋਈ ਨਹੀਂ ਦੇਖ ਰਿਹਾ, ਪਰ ਉਨ੍ਹਾਂ ਦੇ ਹਰ ਕੰਮ ਦੇ ਗਵਾਹ ਉਹ ਖੁਦ ਹੁੰਦੇ ਹਨ।
3. ਭਗਵਾਨ ਸ਼ਿਵ ਨੇ ਕਿਹਾ ਹੈ ਕਿ ਮਨੁੱਖ ਜਿਵੇ ਦਾ ਕੰਮ ਕਰਦਾ ਹੈ ਉਸਨੂੰ ਉਸੇ ਮੁਤਾਬਿਕ ਫਲ ਵੀ ਭੋਗਣਾ ਪੈਂਦਾ ਹੈ। ਇਸਲੀ ਆਪਣੇ ਮੂੰਹ ਤੋਂ ਇਵੇਂ ਦੀ ਕੋਈ ਗੱਲ ਨਾਂ ਕਰੋ ਜਾਂ ਇਵੇਂ ਦਾ ਕੰਮ ਨਾ ਕਰੋ ਜਿਸ ਨਾਲ ਦੂਸਰਿਆਂ ਨੂੰ ਕੋਈ ਪਰੇਸ਼ਾਨੀ ਜਾਂ ਦੁੱਖ ਹੋਵੇ।
4. ਆਪਣੀ ਚੌਥੀ ਗੱਲ ਵਿੱਚ ਭਗਵਾਨ ਸ਼ਿਵ ਨੇ ਦੱਸਿਆ ਕੀ ਸੰਸਾਰ ਦੇ ਹਨ ਵਿਅਕਤੀ ਨੂੰ ਕਿਸੇ ਨਾ ਕਿਸੇ ਵਸਤੂ, ਮਨੁੱਖ ਜਾਂ ਹਲਾਤ ਨਾਲ ਲਗਾਵ ਹੁੰਦਾ ਹੈ। ਇਹ ਲਗਾਵ ਇੱਕ ਇਵੇਂ ਦਾ ਜਾਲ ਹੈ ਜਿਸਨੂੰ ਛੱਡੇ ਬਿਨਾਂ ਮਨੁੱਖ ਸਫਲਤਾ ਨੂੰ ਪ੍ਰਾਪਤ ਨਹੀਂ ਕਰ ਸਕਦਾ ਹੈ।
5. ਆਪਣੀ ਆਖਰੀ ਗੱਲ ਵਿੱਚ ਭਗਵਾਨ ਨੇ ਮਨੁੱਖ ਨੂੰ ਚੇਤਾਵਨੀ ਦਿੰਦੇ ਹੋਈ ਕਿਹਾ ਹੈ, ਕਿ ਮਨੁੱਖ ਉਸ ਦੀਆਂ ਇੱਛਾਵਾਂ ਤੋਂ ਵੱਡਾ ਹੋਰ ਕੋਈ ਮੋਹ ਨਹੀਂ ਹੁੰਦਾ। ਇਹ ਇੱਛਾਵਾਂ ਮਨੁੱਖ ਦੇ ਦੁਖ ਦਾ ਕਾਰਨ ਬਣਦੀਆਂ ਹਨ। ਇਹ ਜਰੂਰੀ ਹੈ ਕਿ ਮਨੁੱਖ ਆਪਣੀਆਂ ਇੱਛਾਵਾਂ ਅਤੇ ਜਰੂਰਤਾਂ ਵਿੱਚ ਫਰਕ ਸਮਝੇ ਅਤੇ ਸ਼ਾਂਤ ਜੀਵਨ ਬਤੀਤ ਕਰੇ।
No comments:
Post a Comment