ਦੋਸਤੋ ਇਨਸਾਨ ਦੀਆਂ ਇੱਛਾਵਾਂ ਕਦੇ ਵੀ ਖਤਮ ਹੋਣ ਦਾ ਨਾਮ ਨਹੀਂ ਲੈਂਦੀਆ ਉਹ ਹਰ ਸਮੇਂ ਸੋਚਦਾ ਰਹਿੰਦਾ ਹੈ ਕਿ ਉਸਨੂੰ ਉਹ ਸਾਰੀਆਂ ਚੀਜ਼ਾਂ ਮਿਲ ਜਾਣ ਜੋ ਉਸ ਕੋਲ ਨਹੀਂ ਹਨ। ਅੱਜ ਦੇ ਇਸ ਪੋਸਟ ਵਿੱਚ ਅਸੀਂ ਤੁਹਾਨੂੰ ਇੱਕ ਇਵੇਂ ਦੀ ਗੱਲ ਦੱਸਣ ਜਾ ਰਹੇ ਹਾਂ। ਜੇਕਰ ਤੁਹਾਨੂੰ ਜੀਵਨ ਵਿੱਚ ਸਭ ਕੁਝ ਚਾਹੀਦਾ ਹੈ ਤਾਂ ਇਹ ਗੱਲ ਜਰੂਰ ਧਿਆਨ ਵਿੱਚ ਰੱਖੋ ਜਿਸ ਬਾਰੇ ਅਸੀਂ ਦੱਸਣ ਜਾ ਰਹੇ ਹਾਂ :
ਇਸ ਗੱਲ ਨੂੰ ਤੁਸੀਂ ਇਕ ਕਹਾਣੀ ਦੇ ਮਾਧਿਮ ਨਾਲ ਸਮਝ ਸਕਦੇ ਹੋ।
ਪੁਰਾਣੇ ਸਮੇਂ ਦੀ ਗੱਲ ਹੈ ਇਕ ਚੇਲਾ ਅਪਣੇ ਗੁਰੂ ਅੱਗੇ ਜਿੱਦ ਕਰਨ ਲੱਗਾ ਪਿਆ ਕਿ ਉਸਨੂੰ ਭਗਵਾਨ ਨਾਲ ਮਿਲਣਾ ਹੈ। ਤਾਂ ਗੁਰੂ ਨੇ ਸਮਝਾਇਆ ਕੀ ਬੇਟਾ ਇਹ ਹਾਲੇ ਸੰਭਵ ਨਹੀਂ ਹੈ। ਜਦ ਸਮਾਂ ਆਵੇਗਾ ਤਾਂ ਰੱਬ ਤੈਨੂੰ ਖੁਦ ਦਰਸ਼ਨ ਦੇਵੇਗਾ। ਪਰ ਚੇਲਾ ਅਪਣੀ ਜਿੱਦ ਤੇ ਅੜਿਆ ਰਹਿਆ ਤਾਂ ਗੁਰੂ ਜੀ ਨੇ ਕਿਹਾ ਕਿ ਜਾਉ ਪਹਿਲਾ ਨਦੀ ਵਿੱਚ ਇਸ਼ਨਾਨ ਕਰਕੇ ਆਉ ਇਸ਼ਨਾਲ ਕਰਨ ਦੇ ਲਈ ਚੇਲਾ ਨਦੀਂ ਵਿੱਚ ਚਲਾ ਗਿਆ
ਤਾਂ ਗੁਰੂ ਜੀ ਨੇ ਅਪਣੇ ਚੇਲੇ ਨੂੰ ਨਦੀ ਵਿੱਚ ਡਬੋ ਦਿੱਤਾ ਅਤੇ ਥੋੜ੍ਹੀ ਦੇਰ ਬਾਅਦ ਕੱਡ ਲਿਆ ਤੇ ਪੁਛਿਆਂ ਕੀ ਜਦ ਤੂੰ ਨਦੀਂ ਵਿੱਚ ਡੁੱਬ ਰਹਿਆ ਸੀ ਤਾਂ ਤੈਨੂੰ ਉਸ ਸਮੇਂ ਕਿਸ ਚੀਜ ਦੀ ਸਭ ਤੋਂ ਜਿਆਦਾ ਜ਼ਰੂਰਤ ਸੀ ਤਾਂ ਚੇਲੇ ਨੇ ਕਿਹਾ ਮੈਨੂੰ ਉਸ ਸਮੇਂ ਸਾਹ ਲੈਣ ਦੀ ਜ਼ਰੂਰਤ ਸੀ ਤਾਂ ਗੁਰੂ ਜੀ ਬੋਲੇ ਬੇਟਾ ਜੇਕਰ ਤੁਹਾਨੂੰ ਪਰਮਾਤਮਾ ਨਾਲ ਮਿਲਨਾ ਹੈ ਤਾਂ ਆਪਣਾ ਤਨ, ਮਨ, ਧਨ ਸਭ ਕੁਝ ਤਿਆਗਣਾ ਹੋਵੇਗਾ ਅਤੇ ਆਪਣਾ ਧਿਆਣ ਸਿਰਫ ਇਕ ਚੀਜ ਤੇ ਹੀ ਲਗਾਉਣਾ ਹੋਵੇਗਾ ਮਤਲਬ ਕੀ ਤੈਨੂੰ ਅਪਣਾ ਲਕਸ਼ ਨਿਧਾਰਿਤ ਕਰਨਾ ਪਵੇਗਾ ਤਾਂ ਹੀ ਤੂੰ ਰੱਬ ਦੇ ਦਰਸ਼ਨ ਕਰ ਸਕੇਗਾ।
ਜੇਕਰ ਤੁਹਾਨੂੰ ਵੀ ਜੀਵਨ ਵਿੱਚ ਸਭ ਕੁਝ ਪ੍ਰਾਪਤ ਕਰਨਾ ਹੈ ਤਾਂ ਅੱਜ ਤੋਂ ਹੀ ਆਪਣਾ ਲਕਸ਼ ਨਿਧਾਰਿਤ ਕਰ ਲਵੋਂ ਅਤੇ ਤਨ, ਮਨ, ਧਨ ਨਾਲ ਉਸ ਲਕਸ਼ ਦੇ ਪਿੱਛੋ ਲੱਗ ਜਾਉ ਤਾਂ ਜਲਦੀ ਹੀ ਤੁਸੀ ਆਪਣੇ ਜੀਵਨ ਵਿੱਚ ਸਫਲ ਹੋ ਜਾਵੋਗੇ।
No comments:
Post a Comment