ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਦਾਂ ਹੈ, ਜਿਸਦਾ ਮੁੱਖ ਕਾਰਣ ਅੰਬ ਦਾ ਮਿੱਠਾ ਸਵਾਦ ਹੈ। ਅੰਬ ਦਾ ਸੇਵਨ ਸਾਡੇ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ। ਪਰ, ਕੀ ਤੁਸੀ ਜਾਣਦੇ ਹੋ ਅੰਬ ਦੀ ਗਿਟਕ ਵੀ ਸਾਡੇ ਸਰੀਰ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ। ਅੱਜ ਦੀ ਇਸ ਪੋਸਟ ਵਿੱਚ ਮੈਂ ਤੁਹਾਨੂੰ ਅੰਬ ਦੀ ਗਿੱਟਕ ਦੇ ਫਾਇਦਿਆਂ ਬਾਰੇ ਦੱਸਣ ਬਾਰੇ ਜਾ ਰਿਹਾ ਹਾਂ।
ਜੇਕਰ ਤੁਸੀਂ ਵਾਲਾਂ ਵਿੱਚ ਜੂੰਆਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸ ਸਥਿਤੀ ਵਿੱਚ ਅੰਬ ਦੀ ਗਿਟਕ ਤੁਹਾਡੇ ਲਈ ਬਹੁਤ ਵਧੀਆਂ ਉਪਾਅ ਸਾਬਤ ਹੋ ਸਕਦੀ ਹੈ। ਇਸ ਲਈ ਸਭ ਤੋਂ ਪਹਿਲਾਂ ਅੰਬ ਦੀ ਗਿਟਕ ਨੂੰ ਸੁਕਾ ਲਵੋ ਅਤੇ ਚੰਗੀ ਤਰ੍ਹਾਂ ਸੁੱਕ ਜਾਣ ਤੋਂ ਬਾਅਦ ਪੀਸ ਕੇ ਪਾਉਡਰ ਬਣਾ ਲਵੋਂ। ਫਿਰ ਇਸ ਪਾਉਡਰ ਵਿੱਚ ਨਿੱਬੂ ਦਾ ਰੱਸ ਮਿਲਾਕੇ ਆਪਣੇ ਵਾਲਾਂ ਵਿੱਚ ਲਗਾਉ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਾਲਾਂ ਵਿੱਚ ਜੂੰਆਂ ਦੀ ਸਮੱਸਿਆ ਖ਼ਤਮ ਹੋ ਜਾਵੇਗੀ।
ਅੱਜ ਦੇ ਇਸ ਦੌਰ ਵਿੱਚ ਕਾਫੀ ਲੋਕ ਮੋਟਾਪੇ ਤੋਂ ਵੀ ਪਰੇਸ਼ਾਨ ਹਨ, ਜਿਸ ਨੂੰ ਘੱਟ ਕਰਨ ਲਈ ਲੋਕ ਬਹੁਤ ਸਾਰੇ ਉਪਾਅ ਵੀ ਕਰਦੇ ਹਨ। ਜੇ ਤੁਸੀ ਵੀ ਮੋਟਾਪੇ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਅੰਬ ਦੀ ਗਿਟਕ ਦਾ ਇਸਤਮਾਲ ਜ਼ਰੂਰ ਕਰਨਾ ਚਾਹਿਦਾ ਹੈ।
ਥੋੜ੍ਹੀ ਮਾਤਾ ਵਿੱਚ ਅੰਬ ਦੀ ਗਿਟਕ ਤੋਂ ਬਣੇ ਪਾਉਡਰ ਦਾ ਸੇਵਨ ਨਾਲ ਸ਼ਰੀਰ ਵਿੱਚ ਮੌਜੂਦ ਖਰਾਬ ਕੋਲੇਸਟਰੋਲ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ, ਜਿਸਦਾ ਸਿੱਧਾ ਅਸਰ ਬਲਡ ਸਪਲਾਈ ਤੇ ਪੈਂਦਾ ਹੈ।
ਤੁਹਾਨੂੰ ਸਾਡੀ ਪੋਸਟ ਕਿਵੇਂ ਲੱਗੀ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਕਾਮੈਂਟ ਕਰੋ।
No comments:
Post a Comment