UC Brower ਨੂੰ ਮੁਬਾਇਲ ਤੇ ਚਲਾਉਣ ਦੇ ਨਾਲ ਹੀ Wifi ਡਿਟੇਲ ਅਤੇ ਨੈਟਵਰਕ ਸਬੰਧੀ ਜਾਣਕਾਰੀ ਚੀਨ ਸਥਿਤ ਸਰਵਰ ਵਿੱਚ ਪਹੁੰਚ ਜਾਂਦੀ ਹੈ। ਸੂਤਰਾ ਦਾ ਕਹਿਣਾ ਹੈ ਕਿ UC Browser ਭਾਰਤ ਦੇ 50 ਫ਼ੀਸਦੀ Browser ਬਜ਼ਾਰ ਤੇ ਕਬਜਾ ਕਰ ਲਿਆ ਹੈ। ਸਾਲ 2015 ਦੇ ਮਈ ਮਹੀਨੇ ਵਿੱਚ ਟੋਰੰਟੋ ਵਿਸ਼ਿਵ-ਵਿਦਿਆਲੇ ਨੇ ਪਹਿਲੀ ਵਾਰ UC Browser ਦੀ ਸੁਰੱਖਿਆ ਤੇ ਸਵਾਲ ਕੀਤਾ ਸੀ।
ਹੈਦਰਾਬਾਦ ਸਥਿਤ C-Dac ਲੈਬ ਦੀ ਜਾਂਚ ਵਿੱਚ ਜੇ ਪਾਇਆ ਜਾਂਦਾ ਹੈ ਕਿ UC Browser ਭਾਰਤੀਆਂ ਦਾ ਡਾਟਾ ਲੀਕ ਕਰ ਰਿਹਾ ਹੈ ਤਾਂ ਸਰਕਾਰ ਇਸ ਐਪ ਦੇ ਖਿਲਾਫ ਸਖਤ ਕਦਮ ਚੁੱਕ ਸਕਦੀ ਹੈ। ਅਰੋਪ ਹੈ ਕਿ UC Browser ਦੇ ਚੀਨੀ ਵਰਜ਼ਨ ਤੋਂ ਡਾਟਾ ਲੀਕ ਹੁੰਦਾ ਹੈ।
ਪਿਛਲੇ ਸਾਲ ਆਏ ਇੱਕ ਅਧਿਅਨ ਦੇ ਮੁਤਾਬਿਕ ਗੂਗਲ ਦਾ ਕਰੋਮ ਦੁਨਿਆਂ ਵਿੱਚ ਸਭ ਤੋਂ ਜ਼ਿਆਦਾ ਪ੍ਰਯੋਗ ਹੋਣ ਵਾਲਾ ਮੋਬਾਇਲ ਬਰਾਉਜ਼ਰ ਹੈ ਪਰ ਏਸ਼ਿਆ ਦੇ ਤਿੰਨ ਵੱਡੀ ਆਬਾਦੀ ਵਾਲੇ ਦੇਸ਼ ਭਾਰਤ, ਚੀਨ ਅਤੇ ਇੰਡੋਨੇਸ਼ੀਆ ਵਿੱਚ ਅਲੀਬਾਬਾ ਸਮੂਹ ਦੀ ਕੰਪਨੀ ਦਾ ਯੂ.ਸੀ. ਬਰਾਊਜ਼ਰ ਭਾਰਤ ਵਿੱਚ ਸਭ ਤੋਂ ਜ਼ਿਆਦਾ ਪ੍ਰਯੋਗ ਹੋਣ ਵਾਲਾ ਮੋਬਾਇਲ ਬਰਾਊਜ਼ਰ ਹੈ।
ਤੁਹਾਨੂੰ ਪਤਾ ਹੋਵੇ ਕਿ ਭਾਰਤ ਸਰਕਾਰ ਨੇ ਚੀਨੀ ਮੋਬਾਇਲ ਕੰਪਨੀ ਤੇ ਪਹਿਲਾ ਹੀ ਨਜ਼ਰ ਰੱਖੀ ਹੋਈ ਹੈ। ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸ਼ਾਦ ਦੀ ਪ੍ਰਧਾਨਗੀ ਵਿੱਚ ਹੋਈ ਬੈਠਕ ਤੋਂ ਬਾਅਦ ਮੋਬਾਇਲ ਬਨਾਉਣ ਵਾਲੀ ਕੰਪਨੀ ਨੂੰ ਨੋਟੀਸ ਭੇਜਿਆ ਗਿਆ ਹੈ। ਇਸ ਵਿੱਚ ਪੁੱਛਿਆ ਗਿਆ ਹੈ ਕਿ ਆਖਿਰ ਉਹਨਾਂ ਡਾਟਾ ਲੀਕ ਨੂੰ ਲੈਕੇ ਸਾਇਬਰ ਸੁਰੱਖਿਆ ਦੇ ਲਈ ਫੋਨ ਵਿੱਚ ਕੀ ਇੰਤਜਾਮ ਕੀਤੇ ਹਨ।
No comments:
Post a Comment