ਨਵੀ ਦਿੱਲੀ: ਪੂਨੇ ਦੇ ਰਹਿਣ ਵਾਲੇ ਰਵਿਰਾਜ ਵਿਲਾਸ ਹਾਰਗੁਡੇ ਹੁਣ ਦਿੱਲੀ ਵਿੱਚ ਇੱਕ ਚੰਗੀ ਨੌਕਰੀ ਕਰ ਰਿਹਾ ਹੈ। ਇਹ ਕਲੀਨ ਮੈਕਸ-ਸੋਲਰ ਪ੍ਰਾਇਵੇਟ ਲਿਮਟਿਜ ਵਿੱਚ ਬਤੌਰ ਡਿਜਾਇਨ ਇੰਜੀਨਿਅਰ ਨੌਕਰੀ ਕਰ ਰਿਹਾ ਹੈ ਅਤੇ ਪ੍ਰਤੀ ਮਹਿਨਾਂ 42000 ਰੁਪਏ ਕਮਾ ਰਿਹਾ ਹੈ। ਇਹ ਦੇਸ ਦੀ ਨਾਮੀ ਰੁਫਟਾਪ ਸੋਲਰ ਕੰਪਨੀਆਂ ਵਿੱਚੋ ਇੱਕ ਹੈ। ਉਹ ਕਹਿੰਦਾ ਹੈ ਇਸ ਕੰਪਨੀ ਵਿੱਚ ਬਹੁਤ ਵੱਧੀਆ ਮੌਕਾ ਦਿਵਾਉਣ ਵਿੱਚ ਨੈਸ਼ਨਲ ਸਮਾਲ ਇੰਡਸਟਰੀ ਕਾਰਪੋਰੇਸ਼ਨ (NSIC) ਦੀ ਭੂਮਿਕਾ ਰਹੀ ਹੈ। ਰਵਿਰਾਜ ਦੀ ਸਫਲਤਾ ਦੀ ਕਹਾਣੀ ਖੁਦ ਨੈਸ਼ਨਲ ਸਮਾਲ ਇੰਡਸਟਰੀ ਕਾਰਪੋਰੇਸ਼ਨ ਨੇ ਸ਼ੇਅਰ ਕੀਤੀ ਹੈ।
ਹਾਰਗੁਡੇ ਨੇ ਦਿੱਲੀ ਦੇ ਨੇਸ਼ਨਲ ਸਮਾਲ ਇੰਡਸਟੀ ਕਾਰਪੋਰੇਸ਼ਨ ਵਿੱਚ Stadd Pro. ਦਾ weekend ਕੋਰਸ ਕੀਤਾ। ਉਸ ਦੀ ਕਲਾਸ ਕੇਵਲ ਸ਼ਨੀਵਾਰ ਤੇ ਐਤਵਾਰ ਹੀ ਹੁੰਦੀ ਸੀ। ਰਵਿਰਾਜ ਨੇ ਅਗਸਤ-ਸਤੰਬਰ 2017 ਵਿੱਚ ਇਹ ਕੋਰਸ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਦੋ ਇਸਦੀ ਫੀਸ ਕਰੀਬ 7000 ਰੁਪਏ ਸੀ। ਉਹ ਦੱਸਦੇ ਹਨ ਕਿ ਮੇਰੇ ਪ੍ਰੋਫਾਇਲ ਦੇ ਲਿਹਾਜ ਨਾਲ ਮੈਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਨਾਲ ਕਾਫੀ ਲਾਭ ਮਿਲਿਆ ਸੀ ਇਹ ਮੈ ਜਾਣਦਾ ਸੀ। ਪਰ ਨੌਕਰੀ ਦੇ ਨਾਲ ਇਸ ਤਰ੍ਹਾਂ ਦੀ ਟ੍ਰੇਨਿੰਗ ਕਰਨਾ ਨਾ ਕੇਵਲ ਮੁਸ਼ਕਿਲ ਸੀ ਸਗੋਂ ਖਰਚੀਲਾ ਵੀ ਸੀ। ਫਿਰ ਮੈਨੂੰ NSIC ਦੀ ਜਾਣਕਾਰੀ ਮਿਲੀ ਅਤੇ ਮੈ ਕੋਰਸ ਜੁਆਇੰਨ ਕਰ ਲਿਆ। ਅਪਣੇ ਕਰਿਆਰ ਵਿੱਚ ਮੈਨੂੰ ਇਸਦੀ ਇਹਮਿਆਤ ਮਿਲੀ।
ਸਰਕਾਰ ਨੇ ਸਵਰੋਜਗਾਰ ਅਤੇ ਤਕਨੀਕੀ ਟ੍ਰੇਨਿੰਗ ਮੁਹਿਮ ਕਰਵਾਉਣ ਲਈ ਸਰਕਾਰ ਨੈਸ਼ਨਲ ਸਮਾਲ ਇੰਡਸਟਰੀ ਕੋਪੋਰੇਸ਼ਨ ਦੇ ਵੱਲੇ ਕਈ ਤਰ੍ਹਾਂ ਦੇ ਕੋਰਸਾਂ ਦਾ ਸੰਚਾਲਨ ਕੀਤਾ ਹੈ। ਕੰਮਕਾਰੀ ਲੋਕਾ ਦੇ ਲਈ ਹਫਤੇ ਦੇ ਅੰਤ ਵਿੱਚ ਵੀ ਟ੍ਰੇਨਿੰਗ ਦਿੱਤੀ ਜਾਦੀਂ ਹੈ। ਇਥੋਂ ਦੀ ਟ੍ਰੇਨਿੰਗ ਦੀ ਖਾਸ ਗੱਲ ਇਹ ਹੈ ਇਹ ਇਥੋਂ ਦੇ ਕੋਰਸ ਮਾਨਤਾ ਪ੍ਰਾਪਤ ਹਨ ਅਤੇ ਫੀਸ ਵੀ ਬਹੁਤ ਜ਼ਿਆਦਾ ਨਹੀ ਹੁੰਦੀ।
NSIC ਦੇ ਟੈਕਨੀਕਲ ਸਰਵਿਸ ਸੈਂਟਰ ਦਿੱਲੀ, ਪੰਜਾਬ, ਉੱਤਰ-ਪ੍ਰਦੇਸ਼, ਤੇਲਗਾਨਾ, ਤਾਮਿਲਨਾਡੂ, ਪੱਛਮੀ ਬੰਗਾਲ, ਗੁਜਰਾਤ ਅਤੇ ਹਰਿਆਣਾ ਵਿੱਚ ਹਨ। ਹਰ ਕੇਂਦਰ ਕਈ ਤਰ੍ਹਾਂ ਦੀ ਟ੍ਰੇਨਿੰਗ ਦਿੰਦਾ ਹੈ।
ਕਿਸ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ।
NSIC ਦੇ ਸੈਂਟਰ ਵਿੱਚ ਨੌਕਰੀ ਕਰਨ ਜਾਂ ਅਪਣਾ ਛੋਟਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਕਈ ਤਰ੍ਹਾਂ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ। ਇਸ ਵਿੱਚ ਪੇਪਰ ਨੈਪਕਿਨ, ਡੋਨਾ ਬਨਾਉਣ, ਪੈਕਿੰਗ, ਟਾਅਲੈਟ ਪੇਪਰ ਬਣਾਉਣ, ਕਣਕ ਦਾ ਅਾਟਾ ਬਣਾਉਣ ਤੇ ਪੈਕਿੰਗ, ਆਟੋਮੈਟਿਕ ਵਾਅਰ ਨੇਲ, ਤੇਲ ਕੱਢਣ, ਸੋਆ ਮਿਲਕ, ਬੇਸਿਕ ਕਟਿੰਗ ਅਤੇ ਕਪੜੇ ਸਿਉਣ, ਮਸਾਲੇ ਪਿਸਣ ਤੇ ਪੈਕਿੰਗ, ਕਾਪਿਆ ਦੀ ਪ੍ਰਿਟਿੰਗ ਅਤੇ ਜਲਦਾ ਬੰਨ੍ਹਣ, ਜੁਰਾਬਾ ਬਣਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਥੇ ਟੈਕਨੀਕਲ ਕੋਰਸ ਵੀ ਕਰਵਾਏ ਜਾਂਦੇ ਹਨ ਜਿਵੇਂ: 3ਡੀ ਮਾਡਲਿੰਗ ਅਤੇ ਐਨਾਲਸਿਸ, ਰਿਵਰਸ ਇੰਜੀਨਿਅਰਿੰਗ, ਆਰਗੈਨਿਕ ਫਾਰਮਿੰਗ, ਟੈਲੀਵਿਜ਼ਨ ਪ੍ਰੋਡਕਸ਼ਨ ਆਦਿ ਦੇ ਕੋਰਸ ਕਰਵਾਏ ਜਾਂਦੇ ਹਨ।
ਕਿਵੇਂ ਮਿਲਦਾ ਹੈ ਦਾਖਿਲਾ।
ਕੋਰਸ ਵਿੱਚ ਦਾਖਲਾ ਲੈਣ ਦਾ ਸਮਾਂ ਅਲੱਗ-ਅਲੱਗ ਹੈ। ਕਈ ਬੈਚ ਚਲਦੇ ਰਹਿੰਦੇ ਹਨ।
ਤੁਸੀਂ ਸਭ ਤੋਂ ਪਹਿਲਾ http://www.nsic.co.in ਤੇ ਜਾਕੇ ਇਹ ਦੇਖ ਲਵੋਂ ਕਿ ਤੁਹਾਡੇ ਨੇੜੇ ਵਾਲੇ ਸੈਂਟਰ ਵਿੱਚ ਕਹਿੜਾ ਕੋਰਸ ਦਾ ਦਾਖਿਲਾ ਚੱਲ ਰਿਹਾ ਹੈ। ਇਸਦੇ ਇਲਾਵਾ ਤੁਸ ਵੈਬਸਾਇਟ ਤੇ ਦਿੱਤੇ ਗਏ ਫੋਨ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ।
कैसे मिलता है दाखिला
No comments:
Post a Comment