ਦੇਸ਼ ਦੇ ਕੁਲ 13 ਰਾਜਾਂ ਅਤੇ 2 ਕੇਂਦਰੀ ਸ਼ਾਸ਼ਤਰੀ ਪ੍ਰਦੇਸ਼ਾ ਵਿੱਚ ਅਲਰਟ ਜਾਰੀ ਹੈ, ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 48 ਘੰਟੇ ਵਿੱਚ ਕੁਦਰਤੀ ਕਹਿਰ ਵਰ ਸਕਦਾ ਹੈ। ਗ੍ਰਹਿ ਮੰਤਰਾਲੇ ਦੇ ਵੱਲੋ ਦਿੱਤੀ ਜਾਣਕਾਰੀ ਅਨੁਸਾਰ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਹਨੇਰੀ-ਤੁਫਾਨ ਅਤੇ ਗੜੇ ਪੈਣ ਦੇ ਨਾਲ-ਨਾਲ ਮੀਂਹ ਵੀ ਪੈ ਸਕਦਾ ਹੈ।
ਮੌਸਮ ਵਿਭਾਗ ਦੇ ਮੁਤਾਬਿਕ ਅਸਮ, ਮੇਘਾਲਿਆ, ਨਾਗਾਲੈਂਡ, ਮਣਿਪੁਰ, ਮਿਜੋਰਮ ਅਤੇ ਤ੍ਰਿਪੁਰਾ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਹੋ ਸਕਦਾ ਹੈ। ਅਧਿਕਾਰੀਆਂ ਦੇ ਮੁਤਾਬਿਕ, ਜੰਮੂ-ਕਸ਼ਮਿਰ, ਉਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੱਛਮੀ ਉਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਵੀ ਬਿਜਲੀ ਗੜਕਣ ਦੇ ਨਾਲ ਵਰਖਾ ਹੋ ਸਕਦੀ ਹੈ।
2 ਮਈ ਦੀ ਰਾਤ ਕੁਦਰਤ ਦੇ ਕਹਿਰ ਨੇ ਉੱਤਰ ਪ੍ਰਦੇਸ਼, ਰਾਜਸਥਾਨ, ਉਤਰਾਖੰਡ, ਪੰਜਾਬ ਅਤੇ ਹਰਿਆਣਾ ਵਿੱਚ ਭਾਰੀ ਤਬਾਹੀ ਮਚਾਈ। ਕਰੀਬ 130 ਲੋਕਾਂ ਨੂੰ ਅਪਣੀ ਜਾਣ ਗਵਾਉਣੀ ਪਈ। ਮਈ ਦੇ ਪਹਿਲੇ ਹਫਤੇ ਵਿੱਚ ਮੌਸਮ ਦੀ ਇਵੇਂ ਦੀ ਮਨਮਾਨੀ ਨਾਲ ਹਰ ਕੋਈ ਡਰਿਆ ਤੇ ਸਹਿਮਿਆ ਹੋਇਆ ਹੈ। ਹਰਿਆਣਾ ਵਿੱਚ ਮੌਸਮ ਦੇ ਬਦਲਦੇ ਮਿਜਾਜ ਨੂੰ ਦੇਖਦੇ ਹੋਏ ਸਿੱਖਿਆ ਮੰਤਰੀ ਰਾਮਬਿਲਾਸ ਸ਼ਰਮਾ ਨੇ 7 ਅਤੇ 8 ਮਈ ਨੂੰ ਰਾਜ ਦੇ ਸਾਰੇ ਨਿੱਜੀ ਅਤੇ ਸਰਕਾਰੀ ਸਕੂਲਾਂ ਨੂੰ ਬੰਦ ਰੱਖਣ ਦਾ ਨਿਰਦੇਸ਼ ਜਾਰੀ ਕਰ ਦਿੱਤਾ ਹੈ।
ਮੌਸਮ ਵਿਭਾਗ ਨੇ ਉਤਰ ਭਾਰਤ, ਉਤਰ ਪੁੂਰਵ ਅਤੇ ਦੱਖਣੀ ਭਾਰਤ ਦੇ 13 ਰਾਜਾਂ ਦੇ ਲੋਕਾਂ ਨੂੰ ਖਾਸ ਤੌਰ ਤੇ ਸਤਰਕ ਰਹਿਣ ਲਈ ਕਿਹਾ ਹੈ। ਇਨ੍ਹਾਂ ਰਾਜਾਂ ਵਿੱਚ ਤੇਜ਼ ਤੁਫਾਨ ਦੇ ਨਾਲ ਤੇਜ਼ ਵਰਖਾ ਦਾ ਵੀ ਖਤਰਾ ਹੈ। ਇਸ ਤੋਂ ਇਲਾਵਾ ਗੜੇ ਪੈਣ ਨਾਲ ਫਸਲ ਦੀ ਤਬਾਹੀ ਵੀ ਹੋ ਸਕਦੀ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਲਈ 8 ਮਈ ਤਕ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਦਿੱਲੀ NCR ਵਿੱਚ ਵੀ ਅੱਜ ਅਤੇ 8 ਮਈ ਨੂੰ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੇ ਤੁਫਾਨ ਤੇ ਵਰਖਾ ਦੀ ਸੰਭਾਵਨਾ ਹੈ।
ਉੱਤਰ-ਪੂਰਵੀ ਰਾਜਸਥਾਨ, ਪੂਰਵੀ ਮੱਧ ਪ੍ਰਦੇਸ਼ ਅਤੇ ਦੱਖਣੀ ਪੂਰਵੀ ਉੱਤਰ ਪ੍ਰਦੇਸ਼ ਦੇ ਉੱਪਰ ਸਾਇਕਲੋਨ(ਚੱਕਰਵਾਤੀ ਤੁਫਾਨ) ਮਜਬੂਤੀ ਫੜ ਚੁੱਕਾ ਹੈ। ਇਸ ਵਜ੍ਹਾ ਨਾਲ ਉੱਤਰ ਭਾਰਤ ਦੇ ਮੈਦਾਨੀ ਇਲਾਕਿਆ ਵਿੱਚ ਅਗਲੇ 24 ਤੋਂ 48 ਘੰਟੇ ਵਿੱਚ ਮੌਸਮ ਕਰਵਟ ਲਵੇਗਾ। ਹਰਿਆਣਾ ਸਰਕਾਰ ਨੇ ਤਾਂ ਇਹਤਿਆਤਨ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾ ਵਿੱਚ ਅੱਜ ਅਤੇ ਕੱਲ 8 ਮਈ ਲਈ ਬੰਦ ਰੱਖਣ ਦਾ ਅਾਦੇਸ਼ ਜਾਰੀ ਕਰ ਦਿੱਤਾ ਹੈ।

No comments:
Post a Comment